Home Activity of the Week ਅਫਸਰ ਫਿਲਮ ਨੇ ਖੋਲਿਆ ਦਰਸ਼ਕਾਂ ਦੇ ਦਿਲਾਂ ਦੀਆਂ ਫਰਦਾਂ

ਅਫਸਰ ਫਿਲਮ ਨੇ ਖੋਲਿਆ ਦਰਸ਼ਕਾਂ ਦੇ ਦਿਲਾਂ ਦੀਆਂ ਫਰਦਾਂ

by admin
0 comment

ਅਫਸਰ ਫਿਲਮ ਵਿੱਚ ਅਫ਼ਸਰੀ ਕਰਦੇ ਦਿਖਣਗੇ ਤਿੰਨ ਕਿਰਦਾਰ| ਉੱਚਾ ਲੰਮਾ ਸੋਹਣਾ ਸੁਨੱਖਾ (ਕਾਨੂੰਗੋ) Tarsem Singh Jassar ਤਰਸੇਮ ਜੱਸੜ, ਗੋਲ ਮੋਲ ਗੱਲਾਂ ਵਾਲਾ (ਪਟਵਾਰੀ) Karamjit Anmol ਕਰਮਜੀਤ ਅਨਮੋਲ ਅਤੇ ਰੋਅਬਦਾਰ ਮਾਸਟਰ Gurpreet Ghuggi(ਗੁਰਪ੍ਰੀਤ ਘੁੱਗੀ)| ਇਹ ਤਿੰਨੇ ਅਫਸਰ ਫਿਲਮ ਵਿੱਚ (ਮਾਸਟਰਨੀ) ਹਰਮਨ Nimrat Khairaਨਿਮਰਤ ਖਹਿਰਾ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ|
ਫਿਲਮ ਦੀ ਕਹਾਣੀ 1995 ਦੇ ਦਹਾਕੇ ਦੇ ਨੇੜੇ ਤੇੜੇ ਘੁੰਮਦੀ ਹੈ| ਓਦੋ ਲੋਕਾਂ ਨੂੰ ਇਹ ਲਗਦਾ ਸੀ ਕਿ ਪਟਵਾਰੀ ਵੱਡਾ ਹੁੰਦਾ ਹੈ ਕਾਨੂੰਗੋ ਤੋਂ| ਸਾਰੇ ਲੋਕ “ਕਾਨੂੰਗੋ ਸਾਬ” ਤੇ ਪਟਵਾਰੀ ਬਣਨ ਦਾ ਦਬਾਅ ਪਾਉਂਦੇ ਦਿਖਾਈ ਦਿੰਦੇ ਹਨ| ਫੇਰ ਸ਼ੁਰੂ ਹੁੰਦੀ ਹੈ ਕਹਾਣੀ ਇੱਕ ਕਾਨੂੰਗੋ ਦੇ ਪਟਵਾਰੀ ਬਣਨ ਦੀ|
ਫਿਲਮ ਦੀ ਕਹਾਣੀ ਨੂੰ ਵਿਉਂਤਬੰਦੀ ਨਾਲ ਪਰੋਇਆ ਹੈ Jass Grewal ਜੱਸ ਗਰੇਵਾਲ ਨੇ ਅਤੇ ਨਿਰਦੇਸ਼ਿਤ ਕੀਤਾ ਹੈ Gulshan Singh ਗੁਲਸ਼ਨ ਸਿੰਘ ਨੇ| ਫਿਲਮ ਵਿੱਚ ਨਿਮਰਤ ਖਹਿਰਾ ਪਹਿਲੀ ਵਾਰ ਲੀਡ ਰੋਲ ਵਿਚ ਨਜ਼ਰ ਆਏ| ਨਿਮਰਤ ਨੂੰ ਓਹਨਾ ਦੀ ਸ਼ਖ਼ਸੀਅਤ ਦੇ ਹਿਸਾਬ ਨਾਲ ਹੀ ਰੋਲ ਦਿੱਤਾ ਗਿਆ ਅਤੇ ਓਹਨਾ ਨੇ ਬਖੂਬੀ ਨਿਭਾਇਆ ਵੀ| ਜਿਵੇਂ ਜਿਵੇਂ ਫਿਲਮ ਅੱਗੇ ਵਧਦੀ ਹੈ ਓਵੇ ਓਵੇ ਹੀ ਕਿਰਦਾਰ ਸਾਹਮਣੇ ਆਉਂਦੇ ਹਨ ਜਿਵੇ ਰਵਿੰਦਰ ਮੰਡ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਹਰਦੀਪ ਗਿੱਲ, ਪੁਖਰਾਜ ਭੱਲਾ, ਰਾਣਾ ਜੰਗ ਬਹਾਦੁਰ ਆਦਿ|
ਫਿਲਮ ਵਿੱਚ ਗੀਤ ਸੰਗੀਤ ਦਾ ਖਾਸ ਧਿਆਨ ਰੱਖਿਆ ਗਿਆ ਹੈ| ਤਰਸੇਮ ਜੱਸੜ, ਨਿਮਰਤ ਖਹਿਰਾ, ਅਰਜਨ ਢਿੱਲੋਂ, ਗੁਰਨਾਮ ਭੁੱਲਰ ਗਾਇਕਾਂ ਦੇ ਗੀਤ ਨੇ ਦਰਸ਼ਕਾਂ ਵਿੱਚ ਆਪਣੀ ਛਾਪ ਛੱਡੀ| ਭਾਂਣ ਖੜਕੇ ਡਿਜਿਆਂ ਦੀ ਸ਼ਾਨ ਬਣਿਆ ਹੋਇਆ ਹੈ| “ਇਸ਼ਕ ਜਿਹਾ ਹੋ ਗਿਆ ਲਗਦਾ ਹੈ” ਦਿਲਾਂ ਦੀ ਧੁਨਾਂ ਨੂੰ ਛੇੜਨ ਵਾਲਾ ਗੀਤ ਹੈ|
ਫਿਲਮ ਦੇ ਨਿਰਮਾਤਾ Amiek Singh Virk ਅਮੀਕ ਵਿਰਕ ਇੱਕ ਸੂਝਵਾਨ ਨਿਰਮਾਤਾ ਹਨ| ਨਦਰ ਫ਼ਿਲਮਜ਼ ਬੈਨਰ ਹੇਠ ਕਈ ਫ਼ਿਲਮਾਂ ਜਿਵੇ ਰੱਬ ਦਾ ਰੇਡੀਓ, ਬੰਬੂਕਾਟ, ਵੇਖ ਬਰਾਤਾਂ ਚਲੀਆਂ ਅਤੇ ਹੁਣ ਅਫਸਰ ਰਿਲੀਜ਼ ਹੋਈਆਂ ਹਨ| ਫਿਲਮ ਦੇ ਮੁੱਦੇ ਦੀ ਚੋਣ ਕਰਨ ਵਿੱਚ ਉਹ ਬੜੀ ਸੂਝ ਬੁਝ ਨਾਲ ਕੰਮ ਲੈਂਦੇ ਹਨ ਤਾਂਹੀ ਓਹਨਾ ਦੀ ਗਿਣਤੀ ਸਫਲ ਨਿਰਮਾਤਾਵਾਂ ਵਿੱਚ ਹੁੰਦੀ ਹੈ ਜੋ ਬਾਰ ਬਾਰ ਫ਼ਿਲਮਾਂ ਬਣਾਉਣ ਦਾ ਦਮ ਰੱਖਦੇ ਹਨ|
ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਵੀ ਇਸ ਹਫਤੇ ਕਾਨੂੰਗੋ ਅਤੇ ਪਟਵਾਰੀ ਦੀ ਇਸ ਨੋਕ ਝੋਕ ਨੂੰ ਦੇਖਣ ਸਿਨੇਮਿਆਂ ਵਿੱਚ ਆਪਣੇ ਪੂਰੇ ਪਰਿਵਾਰ ਨਾਲ ਜਾਣਗੇ| 

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

Editors' Picks

@2024 All Right Reserved. Designed by Sidhu Media

error: Content is Protected by Punjabi Front