Home Activity of the Week ਫੈਮਿਲੀ 420 ਦੇ ਕਿਰਦਾਰ ਹੁਣ ਦੇਖੋ ਵੱਡੇ ਪਰਦੇ ਤੇ

ਫੈਮਿਲੀ 420 ਦੇ ਕਿਰਦਾਰ ਹੁਣ ਦੇਖੋ ਵੱਡੇ ਪਰਦੇ ਤੇ

by admin
0 comment

family 420 ones agian

ਗੁਰਚੇਤ ਚਿਤਰਕਾਰ ਪੰਜਾਬੀ ਕਾਮੇਡੀ ਜਗਤ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ| ਆਪਣੀ ਪਰਿਵਾਰਿਕ ਕਾਮੇਡੀ ਨੂੰ ਲੈ ਕੇ ਉਹ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਆਏ ਹਨ| ਓਹਨਾ ਦੇ ਬਾਕੀ ਹੋਰ ਸਾਥੀ ਜਿਵੇਂ ਦਿਲਾਵਰ ਸਿੱਧੂ, ਦਮਨ ਸੰਧੂ, ਪ੍ਰਕਾਸ਼ ਗਾਧੂ, ਮਿੰਟੂ ਜੱਟ, ਜੀਤ ਪੈਂਚਰਾਂ ਵਾਲਾ ਆਦਿ ਕਈ ਹਿੱਟ ਟੈਲੀ ਫ਼ਿਲਮਾਂ ਦੇ ਚੁੱਕੇ ਹਨ ਜਿਵੇਂ ਫੈਮਿਲੀ 420, 421 ਆਦਿ| ਹੁਣ ਮੌਕਾ ਆ ਗਿਆ ਹੈ ਇਹਨਾਂ ਸਭ ਨੂੰ ਵੱਡੇ ਪਰਦੇ ਤੇ ਦੇਖਣ ਦਾ|
ਜੀ ਹਾਂ ਹੁਣ ਅਸੀਂ ਫੈਮਿਲੀ 420 ਦੀ ਟੀਮ ਨੂੰ ਦੇਖਾਂਗੇ ਫ਼ੀਚਰ ਫਿਲਮ “ਫੈਮਿਲੀ 420 ਵਨਸ ਅਗੇਨ” ਵਿੱਚ|
ਇਸ ਫਿਲਮ ਤੋਂ ਚਰਚਿਤ ਕਲਾਕਾਰ ਦਿਲਾਵਰ ਸਿੱਧੂ ਆਪਣੀ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ|
ਡੀ 7 ਫਿਲ੍ਮ੍ਸ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ 18 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ| ਫਿਲਮ ਦੇ ਨਿਰਮਾਤਾ ਗੁਰਚਰਨ ਧਾਲੀਵਾਲ ਹਨ| ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਗੁਰਚੇਤ ਚਿਤਰਕਾਰ ਦੇ ਹਨ ਅਤੇ ਨਿਰਦੇਸ਼ਨ ਦਿਲਾਵਰ ਸਿੱਧੂ ਦਾ ਹੈ| ਹੀਰੋਇਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੈਜ਼ ਸੋਢੀ| ਫਿਲਮ ਵਿੱਚ ਗਗਨ ਗਿੱਲ ਅਤੇ ਗੁਰੂ ਵਿਰਕ ਨਵੇਂ ਚੇਹਰੇ ਹਨ| ਗੁਰਪ੍ਰੀਤ ਭੰਗੂ ਅਤੇ ਹਰਿੰਦਰ ਭੁੱਲਰ ਵੀ ਫਿਲਮ ਦਾ ਹਿੱਸਾ ਹਨ|
ਫਿਲਮ ਦੇ ਜਾਰੀ ਕੀਤੇ ਗਏ ਰਸਮੀ ਪੋਸਟਰ ਵਿੱਚ 4 ਦੂਲ੍ਹੇ ਦਿਖਾਏ ਗਏ ਹਨ| ਜਿਨ੍ਹਾਂ ਵਿਚੋਂ 3 ਡੋਲੀ ਵਾਲੀ ਕਾਰ ਜਿਸ ਵਿੱਚ ਦੁਲਹਨ ਬੈਠੀ ਹੈ ਨੂੰ ਧੱਕਾ ਲਾ ਰਹੇ ਹਨ ਅਤੇ ਇੱਕ ਦੁਲਹਾ ਪਾਸੇ ਖੜਾ ਰੋਂਦਾ ਦਿਖਾਇਆ ਗਿਆ ਹੈ| ਪ੍ਰਕਾਸ਼ ਗਾਧੂ ਕੋਈ ਸਕੀਮ ਲਾਉਂਦੇ ਦਿਖਾਈ ਦੇ ਰਹੇ ਹਨ ਅਤੇ ਦਿਲਾਵਰ ਸਿੱਧੂ ਡੋਲੀ ਵਾਲੀ ਕਾਰ ਦੇ ਰਾਹ ਚ ਰੋੜਾ ਬਣੀ ਖੜੇ ਹਨ|
ਅਸੀਂ ਉਮੀਦ ਕਰਦੇ ਹਾਂ ਜਿਵੇਂ ਫੈਮਿਲੀ 420 ਵਾਲਿਆਂ ਪਹਿਲਾਂ ਵਾਲਿਆਂ ਫ਼ਿਲਮਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ ਓਸੇ ਤਰਾਂ ਇਹ ਫਿਲਮ ਵੀ ਦਰਸ਼ਕਾਂ ਨੂੰ ਖੂਬ ਹਸਾਏਗੀ|

 

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

Editors' Picks

@2024 All Right Reserved. Designed by Sidhu Media

error: Content is Protected by Punjabi Front